Surprise Me!

ਚਿੰਤਪੂਰਨੀ ’ਚ ਖ਼ਾਲਿਸਤਾਨੀ ਨਾਅਰੇ ਲਿਖਣ ਦਾ ਮਾਮਲਾ

2023-12-03 2 Dailymotion


Himachal: Pro-Khalistan slogans on walls near Chintpurni Temple in Una, 3 arrested

ਚਿੰਤਪੂਰਨੀ ’ਚ ਖ਼ਾਲਿਸਤਾਨੀ ਨਾਅਰੇ ਲਿਖਣ ਦਾ ਮਾਮਲਾ

ਹਿਮਾਚਲ ਪੁਲਸ ਨੇ ਪੰਜਾਬ ਤੋਂ 3 ਨੌਜਵਾਨਾਂ ਫੂਲ ਚੰਦ , ਹੈਰੀ , ਅਤੇ ਜਿੰਦਰ ਨੂੰ ਕੀਤਾ ਗ੍ਰਿਫਤਾਰ

ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀਪੀਠ ਮਾਤਾ ਚਿੰਤਪੂਰਨੀ ਦੇ ਤਲਵਾੜਾ ਬਾਈਪਾਸ ’ਤੇ ਬੀਤੇ ਹਫਤੇ ਦੁਕਾਨਾਂ ਦੇ ਸ਼ਟਰਾਂ ’ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ 3 ਨੌਜਵਾਨਾਂ ਨੂੰ ਹਿਮਾਚਲ ਪੁਲਸ ਨੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਹਿਰਾਸਤ ’ਚ ਲਿਆ ਹੈ।

ਥਾਣਾ ਇੰਚਾਰਜ ਰੋਹਿਣੀ ਠਾਕੁਰ ਨੇ ਦੱਸਿਆ ਜਿਸ ਦੌਰਾਨ ਨੌਜਵਾਨਾਂ ਨੇ ਖਾਲਿਸਤਾਨ ਪੱਖੀ ਨਾਅਰੇ ਲਿਖੇ, ਉਸੇ ਦਿਨ ਉਹ ਮੌਕੇ ਤੋਂ ਨਿਕਲ ਕੇ ਪੰਜਾਬ ਚਲੇ ਗਏ ਸਨ। ਹੁਣ ਜਦੋਂ ਪੁਲਸ ਵੱਲੋਂ ਸੀ. ਸੀ. ਟੀ. ਵੀ. ਫੁਟੇਜ ਵੇਖੀ ਗਈ ਤਾਂ ਇਕ ਹੋਟਲ ’ਚ ਲੱਗੇ ਕੈਮਰਿਆਂ ਨਾਲ ਨੌਜਵਾਨਾਂ ਦੀ ਸ਼ਨਾਖ਼ਤ ਹੋਈ। ਬਾਅਦ ’ਚ ਇਨ੍ਹਾਂ ਨੌਜਵਾਨਾਂ ਨੂੰ ਪੰਜਾਬ ਦੇ ਗੋਰਾਇਆਂ ਤੋਂ ਹਿਰਾਸਤ ’ਚ ਲਿਆ ਗਿਆ। ਨੌਜਵਾਨਾਂ ਦੀ ਪਛਾਣ ਫੂਲ ਚੰਦ (26), ਹੈਰੀ (21), ਜਿੰਦਰ (28) ਵਾਸੀ ਪਿੰਡ ਸੰਗ ਢੇਸੀਆਂ ਗੋਰਾਇਆਂ ਵਜੋਂ ਹੋਈ ਹੈ। ਨੌਜਵਾਨਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।